Skip to main content

ਅਸੀਂਬਕਿੰਘਮਸ਼ਾਇਰ
ਪ੍ਰਾਈਵੇਟ ਹੈਲਥਕੇਅਰ ਹਾਂ

ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਬਕਿੰਘਮਸ਼ਾਇਰ ਹੈਲਥਕੇਅਰ ਪ੍ਰੋਜੈਕਟਸ ਲਿਮਟਿਡ ਦੀ ਇੱਕ ਡਿਵੀਜ਼ਨ ਹੈ, ਜੋ ਬਕਿੰਘਮਸ਼ਾਇਰ ਹੈਲਥਕੇਅਰ ਐੱਨ.ਐੱਚ.ਐੱਸ. ਟਰੱਸਟ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਅਤੇ ਇੱਕ ਸਮਾਜਕ ਉੱਦਮ ਹੈ।

ਬਕਿੰਘਮਸ਼ਾਇਰ ਹੈਲਥਕੇਅਰ ਐੱਨ.ਐੱਚ.ਐੱਸ. ਟਰੱਸਟ, ਬਕਿੰਘਮਸ਼ਾਇਰ ਅਤੇ ਇਸਦੇ ਆਸ-ਪਾਸ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਵਾਸਤੇ ਏਕੀਕਿਰਤ ਹਸਪਤਾਲ ਅਤੇ ਭਾਈਚਾਰਕ ਸੇਵਾਵਾਂ ਦਾ ਇੱਕ ਵੱਡਾ ਪ੍ਰਦਾਨਕ ਹੈ, ਜਿਸ ਵਿੱਚ ਥਾਮੇ (ਆਕਸਫੋਰਡਸ਼ਾਇਰ), ਟਰਿੰਗ (ਹਰਟਫੋਰਡਸ਼ਾਇਰ) ਅਤੇ ਲੀਟਨ ਬਜ਼ਰਡ (ਬੈੱਡਫੋਰਡਸ਼ਾਇਰ) ਸ਼ਾਮਲ ਹਨ।

ਇਕੱਠੇ ਮਿਲ ਕੇ, ਅਸੀਂ ਹਰ ਸਾਲ ਅੱਧੇ ਮਿਲੀਅਨ ਤੋਂ ਵੱਧ ਮਰੀਜ਼ਾਂ ਦੀ ਦੇਖਭਾਲ ਪ੍ਰਦਾਨ ਕਰਦੇ ਹਾਂ.

ਬਕਿੰਘਮਸ਼ਾਇਰ ਹੈਲਥਕੇਅਰ ਐੱਨ.ਐੱਚ.ਐੱਸ. ਟਰੱਸਟ ਕੋਲ 6,000 ਤੋਂ ਵੱਧ ਉੱਚ ਸਿਖਲਾਈ ਪ੍ਰਾਪਤ ਕਲਿਨਕੀ ਅਮਲਾ ਹੈ ਜਿਸ ਵਿੱਚ ਮਾਹਰ ਅਤੇ ਜਨਰਲਿਸਟ ਡਾਕਟਰ, ਨਰਸਾਂ, ਦਾਈਆਂ, ਸਿਹਤ ਮੁਲਾਕਾਤੀ, ਚਿਕਿਤਸਕ ਅਤੇ ਸਿਹਤ-ਸੰਭਾਲ ਵਿਗਿਆਨੀ ਸ਼ਾਮਲ ਹਨ।

ਸਾਨੂੰ ਸਾਡੀਆਂ ਸੇਵਾਵਾਂ ਵਾਸਤੇ ਕੌਮੀ ਪੱਧਰ ‘ਤੇ ਮਾਨਤਾ ਪ੍ਰਾਪਤ ਹੈ ਅਤੇ ਅਸੀਂ ਬਰਨਜ਼ ਕੇਅਰਜ਼, ਪਲਾਸਟਿਕ ਸਰਜਰੀ, ਦਿਮਾਗੀ ਦੌਰੇ ਅਤੇ ਦਿਲ ਸਬੰਧੀ ਸੇਵਾਵਾਂ ਅਤੇ ਚਮੜੀ ਵਿਗਿਆਨ ਵਾਸਤੇ ਇੱਕ ਖੇਤਰੀ ਵਿਸ਼ੇਸ਼ੱਗ ਕੇਂਦਰ ਹਾਂ। ਅਸੀਂ ਸਾਰੇ ਇੰਗਲੈਂਡ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਆਉਣ ਵਾਲੇ ਮਰੀਜ਼ਾਂ ਵਾਸਤੇ ਸਾਡੇ ਵਿਸ਼ਵ-ਪ੍ਰਸਿੱਧ ਨੈਸ਼ਨਲ ਸਪਾਈਨਲ ਇੰਜੁਰੀਜ ਸੈਂਟਰ ਵਿਖੇ ਵਿਸ਼ੇਸ਼ਤਾ ਪ੍ਰਾਪਤ ਰੀੜ੍ਹ ਦੀ ਹੱਡੀ ਸਬੰਧੀ ਸੇਵਾਵਾਂ ਵੀ ਪ੍ਰਦਾਨ ਕਰਾਉਂਦੇ ਹਾਂ।

ਬਕਿੰਘਮਸ਼ਾਇਰ NHS ਟਰੱਸਟ ਸੁਵਿਧਾਵਾਂ ਦੇ ਇੱਕ ਨੈੱਟਵਰਕ ਤੋਂ ਸੇਵਾਵਾਂ ਦੀ ਅਦਾਇਗੀ ਕਰਦੀ ਹੈ, ਜਿਸ ਵਿੱਚ ਕਈ ਸਾਰੀਆਂ ਭਾਈਚਾਰਕ ਸਥਾਪਨਾਵਾਂ ਵੀ ਸ਼ਾਮਲ ਹਨ, ਜਿਵੇਂ ਕਿ ਸਿਹਤ ਕੇਂਦਰ, ਸਕੂਲ, ਮਰੀਜ਼ਾਂ ਦੇ ਘਰ, ਭਾਈਚਾਰਕ ਹਸਪਤਾਲ ਅਤੇ ਭਾਈਚਾਰਕ ਹੱਬ।

ਅਸੀਂ ਇੱਕ ਸਮਾਜਿਕ ਉੱਦਮ ਹਾਂ।

ਸਾਡੀਆਂ ਸੇਵਾਵਾਂ ਕਾਰੋਬਾਰ ਕਰਨ ਦੇ ਇੱਕ ਬੇਹਤਰ ਤਰੀਕੇ ਦਾ ਪ੍ਰਦਰਸ਼ਨ ਕਰਦੀਆਂ ਹਨ, ਜੋ ਲੋਕਾਂ ਅਤੇ ਸਾਡੇ ਗ੍ਰਹਿ ਵਾਸਤੇ ਫਾਇਦੇ ਨੂੰ ਤਰਜੀਹ ਦਿੰਦੀਆਂ ਹਨ, ਅਤੇ ਉਹ ਜੋ ਸਾਡੇ ਸੁਪਨੇ ਨੂੰ ਅੱਗੇ ਵਧਾਉਣ ਲਈ ਸਾਡੀਆਂ ਬੇਸ਼ੀਆਂ ਦੀ ਵਰਤੋਂ ਕਰਦੀਆਂ ਹਨ।

ਯੂਕੇ ਵਿੱਚ 100,000 ਤੋਂ ਵਧੇਰੇ ਸਮਾਜਕ ਉੱਦਮ ਮੌਜ਼ੂਦ ਹਨ, ਜੋ ਆਰਥਿਕਤਾ ਵਿੱਚ £60 ਬਿਲੀਅਨ ਦਾ ਯੋਗਦਾਨ ਪਾਉਂਦੇ ਹਨ ਅਤੇ ਲਗਭਗ 2 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ।

ਅਸੀਂ ਬੇਸ਼ੀਆਂ ਨੂੰ ਚੈਰੀਟੇਬਲ ਦਾਨ ਵਿੱਚ ਬਦਲ ਦਿੰਦੇ ਹਾਂ ਜੋ ਅੱਜ ਅਤੇ ਭਵਿੱਖ ਵਿੱਚ ਸਾਡੇ ਸਥਾਨਕ NHS ਨੂੰ ਲਾਭ ਪਹੁੰਚਾਉਂਦੇ ਹਨ।

ਅਸੀਂ ਸਾਡੀ ਸਥਾਨਕ NHS ਟਰੱਸਟ ਦੇ ਨਿਮਨਲਿਖਤ ਦੇ ਟੀਚਿਆਂ ਦਾ ਸਮਰਥਨ ਕਰਦੇ ਹਾਂ:

  • ਆਊਟਸਟੈਂਡਿੰਗ ਕੇਅਰ
  • ਸਿਹਤਮੰਦ ਭਾਈਚਾਰਿਆਂ ਦੀ ਸਿਰਜਣਾ ਕਰਨਾ
  • ਕੰਮ ਕਰਨ ਲਈ ਇੱਕ ਸ਼ਾਨਦਾਰ ਸਥਾਨ ਬਣਨਾ
ਨਿੱਜੀ ਮਰੀਜ਼ਾਂ ਵਾਸਤੇ ਸਾਡੀਆਂ ਸੇਵਾਵਾਂ
ਅਸੀਂ ਮਾਹਰ ਨਿੱਜੀ ਸਿਹਤ ਸੇਵਾਵਾਂ ਦੀ ਇੱਕ ਲੜੀ ਦੀ ਪੇਸ਼ਕਸ਼ ਕਰਦੇ ਹਾਂ, ਜਿੰਨ੍ਹਾਂ ਦੀ ਅਦਾਇਗੀ ਵਿਸ਼ੇਸ਼ੱਗ ਕਲੀਨਿਕੀ ਮਾਹਰਾਂ ਵੱਲੋਂ, ਬਕਿੰਘਮਸ਼ਾਇਰ ਦੇ ਤਿੰਨ ਟਿਕਾਣਿਆਂ ਵਿੱਚ ਕੀਤੀ ਜਾਂਦੀ ਹੈ, ਜਿੰਨ੍ਹਾਂ ਵਿੱਚ ਹਾਈ ਵਾਈਕੌਂਬੇ, ਅਮਰਸ਼ੈਮ ਅਤੇ ਸਟੋਕ ਮੈਂਡਵਿਲੇ ਵੀ ਸ਼ਾਮਲ ਹਨ।

ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਯੂਕੇ ਅਤੇ ਵਿਦੇਸ਼ਾਂ ਤੋਂ ਮਰੀਜ਼ਾਂ ਦਾ ਸੁਆਗਤ ਕਰਦਾ ਹੈ ਅਤੇ ਸਾਰੀਆਂ ਕੌਮੀਅਤਾਂ ਅਤੇ ਵਿਸ਼ਵਾਸਾਂ ਦੇ ਅਨੁਕੂਲ ਸਹੂਲਤਾਂ ਦੀ ਪੇਸ਼ਕਸ਼ ਕਰਨ ‘ਤੇ ਮਾਣ ਮਹਿਸੂਸ ਕਰਦਾ ਹੈ।

ਮਰੀਜ਼ ਹਰ ਉਸ ਚੀਜ਼ ਦੇ ਕੇਂਦਰ ਵਿੱਚ ਹੁੰਦੇ ਹਨ ਜੋ ਅਸੀਂ ਕਰਦੇ ਹਾਂ ਅਤੇ ਹਮੇਸ਼ਾਂ ਤਰਜੀਹ ਦਿੱਤੀ ਜਾਵੇਗੀ। ਅਸੀਂ ਕਦੇ ਵੀ ਗੁਣਵਤਾ ਅਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦੇ। ਸਾਡੇ ਸਲਾਹਕਾਰ ਮਾਹਰ ਅਤੇ ਗੁੰਝਲਦਾਰ ਸੰਭਾਲ ਵਿੱਚ ਮੁਹਾਰਤ ਦੇ ਨਾਲ ਆਪਣੇ ਖੇਤਰ ਵਿੱਚ ਮੋਹਰੀ ਹਨ।

ਸਾਡੀ ਸਮਰਪਿਤ ਟੀਮ ਸਿਹਤ-ਸੰਭਾਲ ਨੂੰ ਸਰਵਉੱਚ ਮਿਆਰ ਤੱਕ ਪ੍ਰਦਾਨ ਕਰਾਉਣ ਲਈ ਦ੍ਰਿੜ ਸੰਕਲਪ ਹੈ, ਅਤੇ ਸਾਡੀਆਂ ਵਿਸਤਰਿਤ ਗੁੰਝਲਦਾਰ ਸੰਭਾਲ ਸਹਾਇਤਾ ਸੁਵਿਧਾਵਾਂ, ਮੁਹਾਰਤ ਅਤੇ ਸੁਰੱਖਿਆ ਦੇ ਗਿਆਨ ਵਿੱਚ ਸਾਡੇ ਮਰੀਜ਼ਾਂ ਨੂੰ ਉਹਨਾਂ ਦੀਆਂ ਵਿਅਕਤੀਗਤ ਡਾਕਟਰੀ ਅਵਸਥਾਵਾਂ ਵਿੱਚ ਸੁਰੱਖਿਅਤ ਤਰੀਕੇ ਨਾਲ ਸਹਾਇਤਾ ਕਰਨ ਦੀ ਸਾਡੀ ਯੋਗਤਾ ਤੋਂ ਫਾਇਦਾ ਹੁੰਦਾ ਹੈ।

ਸਰਵਿਸਾਂ ਵੇਖੋ
ਨਿੱਜੀ ਸਿਹਤ-ਸੰਭਾਲ ਤੱਕ ਪਹੁੰਚ ਕਰਨਾ
ਸਿਹਤ ਬੀਮੇ ਦੀ ਲੋੜ ਤੋਂ ਬਿਨਾਂ ਨਿੱਜੀ ਇਲਾਜ ਤੱਕ ਪਹੁੰਚ ਕਰਨਾ ਤੁਹਾਡੇ ਸੋਚਣ ਨਾਲੋਂ ਵਧੇਰੇ ਆਸਾਨ ਹੈ।

ਚਾਹੇ ਤੁਹਾਨੂੰ ਤੁਹਾਡੇ ਜੀ.ਪੀ. ਦੁਆਰਾ ਭੇਜਿਆ ਜਾ ਰਿਹਾ ਹੋਵੇ ਜਾਂ ਤੁਹਾਡੀ ਪੁੱਛਗਿੱਛ ਜਾਂ ਸਿਫਾਰਸ਼ ਸਿੱਧੇ ਤੌਰ ‘ਤੇ ਕੀਤੀ ਜਾ ਰਹੀ ਹੋਵੇ, ਸਾਡੀ ਸਲਾਹਕਾਰਾਂ ਦੀ ਦੋਸਤਾਨਾ ਟੀਮ ਤੁਹਾਡੇ ਵੱਲੋਂ ਬੁੱਕ ਕੀਤੇ ਜਾਣ ਤੋਂ ਪਹਿਲਾਂ ਤੁਹਾਡੀਆਂ ਲੋੜਾਂ ਬਾਰੇ ਕਿਸੇ ਵੀ ਸਵਾਲਾਂ ਦੇ ਜਵਾਬ ਦੇਵੇਗੀ। ਬੱਸ 01296 838221 ‘ਤੇ ਕਾਲ ਕਰੋ। ਜਾਂ ਏਥੇ ਔਨਲਾਈਨ ਪੁੱਛਗਿੱਛ ਕਰੋ।

ਅਤੇ ਸਾਡੇ ਸਥਾਨਕ ਭਾਈਚਾਰੇ ਪ੍ਰਤੀ ਵਚਨਬੱਧਤਾ ਵਾਲੇ ਇੱਕ ਸਮਾਜਕ ਉਦਯੋਗ ਵਜੋਂ, ਸਾਡੀ ਵਿੱਤੀ ਬੱਚਤ ਨੂੰ ਸਥਾਨਕ NHS ਸੇਵਾਵਾਂ ਦਾ ਸਮਰਥਨ ਕਰਨ ਲਈ ਬਕਿੰਘਮਸ਼ਾਇਰ ਹੈਲਥਕੇਅਰ ਐੱਨ.ਐੱਚ.ਐੱਸ. ਟਰੱਸਟ ਵਿੱਚ ਵਾਪਸ ਨਿਵੇਸ਼ ਕੀਤਾ ਜਾਂਦਾ ਹੈ।

ਇੱਕ ਪੁੱਛਗਿੱਛ ਕਰੋ
ਅਸੀਂ ਸਾਡੇ ਸਲਾਹਕਾਰਾਂ ਦੇ ਨਾਲ ਕਿਵੇਂ ਕੰਮ ਕਰਦੇ ਹਾਂ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਕੇਵਲ ਉਹਨਾਂ ਸਲਾਹਕਾਰਾਂ ਤੋਂ ਹੀ ਸੇਵਾਵਾਂ ਪ੍ਰਦਾਨ ਕਰਦੀ ਹੈ ਜੋ NHS ਦੁਆਰਾ NHS ਦੀ ਪ੍ਰੈਕਟਿਸ ਦੇ ਸਬੰਧ ਵਿੱਚ ਨੌਕਰੀ ਕਰਦੇ ਹਨ, ਪਰ ਉਹਨਾਂ ਦੀ ਨਿੱਜੀ ਪ੍ਰੈਕਟਿਸ ਦੇ ਸਬੰਧ ਵਿੱਚ, ਉਹ ਸਵੈ-ਰੁਜ਼ਗਾਰੀ ਪ੍ਰੈਕਟੀਸ਼ਨਰ ਹਨ ਜੋ ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਪ੍ਰੈਕਟਿਸਿੰਗ ਪ੍ਰੀਵਿਲੇਜਜ਼ ਪਾਲਿਸੀ ਦੀਆਂ ਮਦਾਂ ਤਹਿਤ ਮਰੀਜ਼ਾਂ ਨੂੰ ਦੇਖਦੇ ਅਤੇ ਇਲਾਜ ਕਰਦੇ ਹਨ।

ਮਰੀਜ਼ਾਂ ਤੋਂ ਉਹਨਾਂ ਦੀਆਂ ਆਪਣੀਆਂ ਪੇਸ਼ੇਵਰਾਨਾ ਸੇਵਾਵਾਂ ਦੀ ਸੁਵਿਧਾ ਵਾਸਤੇ ਲਈਆਂ ਜਾਂਦੀਆਂ ਫੀਸਾਂ ਦੇ ਸਲਾਹਕਾਰ ਉਹਨਾਂ ਦੁਆਰਾ ਸਿੱਧੇ ਤੌਰ ‘ਤੇ ਤੈਅ ਕੀਤੇ ਜਾਂਦੇ ਹਨ ਅਤੇ ਇਹ ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਸਪਤਾਲ ਸੇਵਾਵਾਂ ਵਾਸਤੇ ਮਰੀਜ਼ਾਂ ਤੋਂ ਲਏ ਜਾਂਦੇ ਖ਼ਰਚਿਆਂ ਨਾਲੋਂ ਪੂਰੀ ਤਰ੍ਹਾਂ ਵੱਖਰੇ ਹੁੰਦੇ ਹਨ।

ਅਕਤੂਬਰ 2014 ਵਿੱਚ, ਕੰਪੀਟੀਸ਼ਨ ਐਂਡ ਮਾਰਕਿਟਸ ਅਥਾਰਟੀ (CMA) ਨੇ ਪ੍ਰਾਈਵੇਟ ਹੈਲਥਕੇਅਰ ਮਾਰਕੀਟ ਇਨਵੈਸਟੀਗੇਸ਼ਨ ਆਰਡਰ 2014 ਨੂੰ ਪ੍ਰਕਾਸ਼ਿਤ ਕੀਤਾ ਸੀ। ਇਸ ਵਾਸਤੇ ਨਿੱਜੀ ਹਸਪਤਾਲਾਂ ਅਤੇ ਪ੍ਰਦਾਨਕਾਂ ਨੂੰ ਸਿਫਾਰਸ਼ ਕਰਨ ਵਾਲੇ ਕਲੀਨਿਕੀ ਮਾਹਰਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕਰਨ ਦੀ ਲੋੜ ਹੁੰਦੀ ਹੈ।

ਸਾਡੀਆਂ ਸਾਰੀਆਂ ਨਿੱਜੀ ਮਰੀਜ਼ ਸੇਵਾਵਾਂ ਦੀ ਅਦਾਇਗੀ NHS ਵਚਨਬੱਧਤਾਵਾਂ ਦੇ ਨਾਲ-ਨਾਲ ਕੀਤੀ ਜਾਂਦੀ ਹੈ ਅਤੇ ਇਹ NHS ਮਰੀਜ਼ ਸੰਭਾਲ ਦੀ ਅਦਾਇਗੀ ਨੂੰ ਪ੍ਰਭਾਵਿਤ ਨਹੀਂ ਕਰਦੀਆਂ।

ਸਾਡੇ ਸਲਾਹਕਾਰਾਂ ਨੂੰ ਮਿਲੋ

ਇੱਕ ਪੁੱਛਗਿੱਛ ਕਰੋ

ਸਿੱਧਾ ਈਮੇਲ ਭੇਜਣ ਲਈ ਹੇਠਾਂ ਦਿੱਤੇ ਬਟਨ ‘ਤੇ ਕਲਿੱਕ ਕਰੋ, ਸਾਡੀ ਟੀਮ ਦਾ ਇੱਕ ਮੈਂਬਰ ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਨਾਲ ਤੁਹਾਡੀ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸੰਪਰਕ ਕਰੇਗਾ।

ਇੱਕ ਈਮੇਲ ਭੇਜੋ