ਜੀਵਨ ਜੀਓ
ਦਰਦ- ਮੁਕਤ
ਬਕਿੰਘਮਸ਼ਾਇਰ ਵਿੱਚ ਵਿਸ਼ੇਸ਼ਤਾ ਪ੍ਰਾਪਤ ਦਰਦ ਪ੍ਰਬੰਧਨ ਇਲਾਜ।
ਚਿਰਕਾਲੀਨ ਦਰਦ ਕਮਜ਼ੋਰ ਕਰਨ ਵਾਲਾ ਹੋ ਸਕਦਾ ਹੈ, ਜੋ ਤੁਹਾਡੇ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਬਕਿੰਘਮਸ਼ਾਇਰ ਵਿੱਚ ਸਾਡੇ ਵਿਸ਼ੇਸ਼ਤਾ ਪ੍ਰਾਪਤ ਦਰਦ ਪ੍ਰਬੰਧਨ ਕਲਿਨਿਕ ਵਿਖੇ, ਅਸੀਂ ਉਸ ਪ੍ਰਭਾਵ ਨੂੰ ਸਮਝਦੇ ਹਾਂ ਜੋ ਚਿਰਕਾਲੀਨ ਦਰਦ ਦਾ ਜੀਵਨ ਦੀ ਗੁਣਵਤਾ ‘ਤੇ ਪੈਂਦਾ ਹੈ। ਇਸੇ ਕਰਕੇ ਅਸੀਂ ਤੁਹਾਡੇ ਦਰਦ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਤੇ ਤੁਹਾਡੀ ਸਮੁੱਚੀ ਤੰਦਰੁਸਤੀ ਵਿੱਚ ਸੁਧਾਰ ਕਰਨ ਲਈ ਵਿਸਤਰਿਤ, ਬਹੁ-ਅਨੁਸ਼ਾਸ਼ਨੀ ਦਰਦ ਪ੍ਰਬੰਧਨ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ।
ਬਕਿੰਘਮਸ਼ਾਇਰ ਵਿੱਚ ਚਿਰਕਾਲੀਨ ਦਰਦ ਪ੍ਰਬੰਧਨ ਸੇਵਾਵਾਂ
ਅਸੀਂ ਦਰਦ ਪ੍ਰਬੰਧਨ ਦੀਆਂ ਕਈ ਸਾਰੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ, ਜਿਸ ਵਿੱਚ ਦਖਲ-ਅੰਦਾਜ਼ ਦਰਦ ਪ੍ਰਕਿਰਿਆਵਾਂ, ਦਵਾਈ ਦਾ ਪ੍ਰਬੰਧਨ, ਸਰੀਰਕ ਚਿਕਿਤਸਾ, ਅਤੇ ਸਲਾਹ-ਮਸ਼ਵਰਾ ਸ਼ਾਮਲ ਹਨ। ਦਰਦ ਦੇ ਪ੍ਰਬੰਧਨ ਦੇ ਮਾਹਰਾਂ ਦੀ ਸਾਡੀ ਟੀਮ ਚਿਰਕਾਲੀਨ ਦਰਦ ਦੀਆਂ ਅਵਸਥਾਵਾਂ ਦੀ ਇੱਕ ਵਿਆਪਕ ਲੜੀ ਦਾ ਇਲਾਜ ਕਰਨ ਵਿੱਚ ਤਜ਼ਰਬੇਕਾਰ ਹੈ, ਜਿਸ ਵਿੱਚ ਸ਼ਾਮਲ ਹੈ ਪਿੱਠ ਦਾ ਦਰਦ, ਗਰਦਨ ਦਾ ਦਰਦ, ਗਠੀਆ, ਨਿਊਰੋਪੈਥੀ ਅਤੇ ਫਾਈਬ੍ਰੋਮਾਈਐਲਜੀਆ।
ਅਸੀਂ ਸੰਭਵ ਤੌਰ ‘ਤੇ ਸਭ ਤੋਂ ਵੱਧ ਅਸਰਦਾਰ ਦਰਦ ਤੋਂ ਰਾਹਤ ਪ੍ਰਦਾਨ ਕਰਨ ਲਈ ਨਵੀਨਤਮ ਤਕਨਾਲੋਜੀਆਂ ਅਤੇ ਇਲਾਜ ਦੇ ਤਰੀਕਿਆਂ ਦੀ ਵਰਤੋਂ ਕਰਦੇ ਹਾਂ। ਸਾਡੇ ਤਜ਼ਰਬੇਕਾਰ ਦਰਦ ਪ੍ਰਬੰਧਨ ਮਾਹਰ ਇੱਕ ਵਿਅਕਤੀਗਤ ਬਣਾਈ ਇਲਾਜ ਯੋਜਨਾ ਦਾ ਵਿਕਾਸ ਕਰਨ ਲਈ ਤੁਹਾਡੇ ਨਾਲ ਮਿਲਕੇ ਕੰਮ ਕਰਨਗੇ ਜੋ ਤੁਹਾਡੀਆਂ ਵਿਲੱਖਣ ਲੋੜਾਂ ਅਤੇ ਟੀਚਿਆਂ ਦਾ ਹੱਲ ਕਰਦੀ ਹੈ।
ਗਠੀਆ
ਗਠੀਆ ਉਹਨਾਂ ਅਵਸਥਾਵਾਂ ਦਾ ਇੱਕ ਗਰੁੱਪ ਹੈ ਜੋ ਜੋੜਾਂ ਦੀ ਜਲੂਣ ਅਤੇ ਦਰਦ ਦਾ ਕਾਰਨ ਬਣਦੀਆਂ ਹਨ। ਇਹ ਸਾਰੀਆਂ ਉਮਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਬਹੁਤ ਸਾਰੇ ਲੱਛਣਾਂ ਦਾ ਕਾਰਨ ਬਣ ਸਕਦੀ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਜੋੜਾਂ ਵਿੱਚ ਦਰਦ ਅਤੇ ਅਕੜਾਅ
- ਪ੍ਰਭਾਵਿਤ ਖੇਤਰਾਂ ਵਿੱਚ ਸੋਜਸ਼ ਅਤੇ ਕੂਲ਼ਾਪਣ
- ਗਤੀ ਦੀ ਸੀਮਤ ਸੀਮਾ
- ਜੋੜਾਂ ਵਿੱਚ ਨਿੱਘ ਅਤੇ ਲਾਲੀ
- ਥਕਾਵਟ ਅਤੇ ਮਾਸਪੇਸ਼ੀ ਦੀ ਕਮਜ਼ੋਰੀ
ਸਾਡੇ ਦਰਦ ਪ੍ਰਬੰਧਨ ਦੇ ਮਾਹਰ ਸਾਰੀਆਂ ਕਿਸਮਾਂ ਦੇ ਗਠੀਏ ਦਾ ਇਲਾਜ ਕਰਨ ਵਿੱਚ ਮੁਹਾਰਤ ਰੱਖਦੇ ਹਨ, ਜਿੰਨ੍ਹਾਂ ਵਿੱਚ ਜੋੜਾਂ ਦਾ ਗਠੀਆ, ਹੱਡੀਆਂ ਦਾ ਗਠੀਆ ਅਤੇ ਸੋਰੀਆਟਿਕ ਗਠੀਆ ਵੀ ਸ਼ਾਮਲ ਹਨ। ਇਲਾਜ ਦੇ ਵਿਕਲਪਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਜਲੂਣ ਨੂੰ ਘੱਟ ਕਰਨ ਅਤੇ ਦਰਦ ਤੋਂ ਰਾਹਤ ਦੁਆਉਣ ਲਈ ਦਵਾਈ ਅਤੇ ਬਕਾਇਦਾ ਟੀਕੇ ਲਗਾਉਣਾ
- ਜੋੜਾਂ ਦੇ ਪ੍ਰਕਾਰਜ ਅਤੇ ਚੱਲਣ-ਫਿਰਨ ਯੋਗਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਜੀਵਨਸ਼ੈਲੀ ਵਿੱਚ ਸੋਧਾਂ, ਜਿਵੇਂ ਕਿ ਕਸਰਤ ਅਤੇ ਭਾਰ ਦਾ ਪ੍ਰਬੰਧਨ
ਪਿੱਠ ਦਰਦ
ਪਿੱਠ ਦਾ ਦਰਦ ਇੱਕ ਪ੍ਰਚਲਿਤ ਅਵਸਥਾ ਹੈ ਜੋ ਸਾਰੀਆਂ ਉਮਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਹਲਕੇ ਤੋਂ ਲੈਕੇ ਤੀਬਰ ਤੱਕ, ਜਿਸ ਨਾਲ ਰੋਜ਼ਾਨਾ ਕਿਰਿਆਵਾਂ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹ ਅਵਸਥਾ ਕਈ ਸਾਰੇ ਕਾਰਕਾਂ ਕਰਕੇ ਹੋ ਸਕਦੀ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ ਮਾਸਪੇਸ਼ੀ ਜਾਂ ਯੋਜਕ-ਤੰਤੂਆਂ (ligament) ਵਿੱਚ ਖਿੱਚ੍ਹਾਂ, ਫਟੀਆਂ ਹੋਈਆਂ ਜਾਂ ਬਾਹਰ ਨਿਕਲਣ ਵਾਲੀਆਂ ਡਿਸਕਾਂ, ਗਠੀਆ ਜਾਂ ਰੀੜ੍ਹ ਦੀ ਹੱਡੀ ਦਾ ਸਟੈਨੋਸਿਸ। ਪਿੱਠ ਦੇ ਦਰਦ ਦੇ ਆਮ ਲੱਛਣਾਂ ਵਿੱਚ ਸ਼ਾਮਲ ਹਨ:
- ਰੀੜ੍ਹ ਦੀ ਹੱਡੀ ਦੇ ਨਾਲ-ਨਾਲ ਕਿਤੇ ਵੀ ਲਗਾਤਾਰ ਦਰਦ ਜਾਂ ਅਕੜਾਅ
- ਤਿੱਖਾ ਜਾਂ ਤੇਜ਼ ਦਰਦ, ਜੋ ਅਕਸਰ ਪਿੱਠ ਦੇ ਨਿਚਲੇ ਹਿੱਸੇ ਵਿੱਚ ਹੁੰਦਾ ਹੈ
- ਸਿੱਧੇ ਖੜ੍ਹੇ ਹੋਣ, ਪੈਦਲ ਚੱਲਣ, ਜਾਂ ਹਿੱਲਜੁੱਲ ਕਰਨ ਵਿੱਚ ਮੁਸ਼ਕਿਲ
- ਕੀੜੀਆਂ ਲੜਨੀਆਂ ਜਾਂ ਲੱਤਾਂ ਦਾ ਸੁੰਨ ਹੋਣਾ
- ਮਾਸਪੇਸ਼ੀ ਦੀਆਂ ਕੜਵੱਲਾਂ ਜਾਂ ਕਮਜ਼ੋਰੀ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵਿਖੇ, ਸਾਡੇ ਦਰਦ ਪ੍ਰਬੰਧਨ ਦੇ ਮਾਹਰ ਪਿੱਠ ਦੇ ਦਰਦ ਵਾਸਤੇ ਵੰਨ-ਸੁਵੰਨੇ ਇਲਾਜਾਂ ਦੀ ਪੇਸ਼ਕਸ਼ ਕਰਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਦਵਾਈਆਂ ਜਿਵੇਂ ਕਿ ਦਰਦ-ਨਿਵਾਰਕ ਦਵਾਈਆਂ, ਜਲੂਣ-ਵਿਰੋਧੀ ਦਵਾਈਆਂ ਜਾਂ ਮਾਸਪੇਸ਼ੀ ਨੂੰ ਸ਼ਾਂਤ ਕਰਨ ਵਾਲੀਆਂ ਦਵਾਈਆਂ
- ਤਾਕਤ ਅਤੇ ਲਚਕਦਾਰਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ, ਅਤੇ ਨਾਲ ਹੀ ਨਾਲ ਉਚਿਤ ਮੁਦਰਾ ਅਤੇ ਸਰੀਰਕ ਮਕੈਨਿਕਸ ਨੂੰ ਸਿਖਾਉਣ ਲਈ
- ਘੱਟੋ ਘੱਟ ਧਾੜਵੀ ਪ੍ਰਕਿਰਿਆਵਾਂ, ਜਿਵੇਂ ਕਿ ਐਪੀਡਿਊਰਲ ਸਟੀਰੌਇਡ ਟੀਕੇ, ਫੇਸਟ ਜੋੜਾਂ ਦੇ ਟੀਕੇ, ਜਾਂ ਨਸਾਂ ਦੇ ਬਲਾਕ, ਜਲੂਣ ਨੂੰ ਘੱਟ ਕਰ ਸਕਦੇ ਹਨ ਅਤੇ ਦਰਦ ਤੋਂ ਰਾਹਤ ਦਿਵਾ ਸਕਦੇ ਹਨ।
- ਸਰਜਰੀ, ਜਿਵੇਂ ਕਿ ਡਿਸਕੈਕਟਮੀ ਜਾਂ ਰੀੜ੍ਹ ਦੀ ਹੱਡੀ ਦਾ ਫਿਊਜ਼ਨ, ਤੀਬਰ ਮਾਮਲਿਆਂ ਵਿੱਚ ਜਾਂ ਜੇ ਹੋਰ ਇਲਾਜ ਫੇਲ੍ਹ ਹੋ ਜਾਂਦੇ ਹਨ ਤਾਂ ਜ਼ਰੂਰੀ ਹੋ ਸਕਦੀ ਹੈ।
ਸਾਡੇ ਪਿੱਠ ਦੇ ਦਰਦ ਦੇ ਮਾਹਰ ਦਰਦ ਨੂੰ ਘੱਟ ਕਰਨ ਅਤੇ ਪ੍ਰਕਾਰਜ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਦੇ ਹੋਏ, ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਅਤੇ ਟੀਚਿਆਂ ਦੇ ਆਧਾਰ ‘ਤੇ ਇੱਕ ਇਲਾਜ ਯੋਜਨਾ ਵਿਕਸਿਤ ਕਰਨ ਲਈ ਹਰੇਕ ਮਰੀਜ਼ ਨਾਲ ਨੇੜੇ ਹੋਕੇ ਕੰਮ ਕਰਦੇ ਹਨ।
Fibromyalgia
ਫਾਈਬ੍ਰੋਮਾਈਐਲਜੀਆ ਇੱਕ ਗੁੰਝਲਦਾਰ ਅਤੇ ਚਿਰਕਾਲੀਨ ਵਿਕਾਰ ਹੈ ਜੋ ਆਬਾਦੀ ਦੇ ਲੱਗਭਗ 2-4٪ ਨੂੰ ਪ੍ਰਭਾਵਿਤ ਕਰਦਾ ਹੈ, ਮੁੱਖ ਤੌਰ ‘ਤੇ ਔਰਤਾਂ ਨੂੰ। ਇਸਦੇ ਲੱਛਣ ਇੱਕ ਵਿਅਕਤੀ ਤੋਂ ਦੂਜੇ ਤੱਕ ਭਿੰਨ-ਭਿੰਨ ਹੋ ਸਕਦੇ ਹਨ ਅਤੇ ਇਸਦੀ ਪਛਾਣ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਫਾਈਬ੍ਰੋਮਾਈਐਲਜੀਆ ਇੱਕ ਕੇਂਦਰੀ ਤੰਤੂ ਪ੍ਰਣਾਲੀ ਦਾ ਵਿਕਾਰ ਹੈ ਜੋ ਦਿਮਾਗ ਨੂੰ ਭੇਜੇ ਗਏ ਦਰਦ ਦੇ ਸਿਗਨਲਾਂ ਵਿੱਚ ਵਾਧਾ ਕਰਦਾ ਹੈ, ਜਿਸਦਾ ਸਿੱਟਾ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਵਿਆਪਕ ਦਰਦ ਅਤੇ ਕੂਲ਼ਾਪਣ ਦੇ ਰੂਪ ਵਿੱਚ ਨਿਕਲਦਾ ਹੈ।
ਫਾਈਬ੍ਰੋਮਾਈਐਲਜੀਆ ਦੇ ਲੱਛਣਾਂ ਦਾ ਪ੍ਰਬੰਧਨ ਕਰਨਾ ਮੁਸ਼ਕਿਲ ਹੋ ਸਕਦਾ ਹੈ ਅਤੇ ਉਹਨਾਂ ਮਰੀਜ਼ਾਂ ਵਾਸਤੇ ਖਿਝਾਊ ਹੋ ਸਕਦਾ ਹੈ ਜੋ ਇਸ ਅਵਸਥਾ ਨਾਲ ਸੰਘਰਸ਼ ਕਰਦੇ ਹਨ। ਫਾਈਬ੍ਰੋਮਾਈਐਲਗੀਆ ਦੇ ਕੁਝ ਆਮ ਲੱਛਣਾਂ ਵਿੱਚ ਸ਼ਾਮਲ ਹਨ:
- ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਵਿਆਪਕ ਦਰਦ ਅਤੇ ਕੂਲ਼ਾਪਣ
- ਥਕਾਵਟ ਅਤੇ ਘੱਟ ਊਰਜਾ
- ਨੀਂਦ ਵਿੱਚ ਵਿਘਨ
- ਬੌਧਿਕ ਮੁਸ਼ਕਿਲਾਂ, ਜਿਵੇਂ ਕਿ ਯਾਦਦਾਸ਼ਤ ਦੀਆਂ ਸਮੱਸਿਆਵਾਂ ਅਤੇ ਧਿਆਨ ਲਾਉਣ ਵਿੱਚ ਮੁਸ਼ਕਿਲ
- ਸਿਰ ਦਰਦ
- ਚਿੜਚਿੜੇ ਟੱਟੀ ਦੀ ਸਿੰਡਰੋਮ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵਿਖੇ, ਸਾਡੇ ਮਾਹਰਾਂ ਨੂੰ ਫਾਈਬ੍ਰੋਮਾਈਐਲਜੀਆ ਦੀ ਪਛਾਣ ਕਰਨ ਅਤੇ ਇਸਦਾ ਇਲਾਜ ਕਰਨ ਵਿੱਚ ਤਜ਼ਰਬਾ ਹੈ। ਇਲਾਜ ਦੇ ਵਿਕਲਪਾਂ ਵਿੱਚ ਸ਼ਾਮਲ ਹੋ ਸਕਦੇ ਹਨ ਦਵਾਈ, ਸਰੀਰਕ ਚਿਕਿਤਸਾ, ਬੌਧਿਕ-ਵਿਵਹਾਰ ਸਬੰਧੀ ਚਿਕਿਤਸਾ ਅਤੇ ਜੀਵਨਸ਼ੈਲੀ ਵਿੱਚ ਸੋਧਾਂ ਦਾ ਸੁਮੇਲ। ਸਾਡੇ ਰੂਮੇਟੋਲੋਜਿਸਟ ਮਰੀਜ਼ਾਂ ਨਾਲ ਉਹਨਾਂ ਵਿਅਕਤੀਗਤ ਬਣਾਈਆਂ ਇਲਾਜ ਯੋਜਨਾਵਾਂ ਦਾ ਵਿਕਾਸ ਕਰਨ ਲਈ ਕੰਮ ਕਰਦੇ ਹਨ ਜੋ ਉਹਨਾਂ ਦੀਆਂ ਵਿਲੱਖਣ ਲੋੜਾਂ ਨੂੰ ਹੱਲ ਕਰਦੀਆਂ ਹਨ ਅਤੇ ਉਹਨਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦੀਆਂ ਹਨ।
ਸਿਰ ਪੀੜਾਂ ਅਤੇ ਮਾਈਗ੍ਰੇਨ
ਸਿਰ ਦਰਦ ਅਤੇ ਮਾਈਗ੍ਰੇਨ ਦੁਨੀਆ ਭਰ ਦੇ ਵਿਅਕਤੀਆਂ ਦੁਆਰਾ ਅਨੁਭਵ ਕੀਤੇ ਜਾਂਦੇ ਦਰਦ ਦੀਆਂ ਦੋ ਸਭ ਤੋਂ ਆਮ ਕਿਸਮਾਂ ਹਨ। ਸਿਰ ਪੀੜਾਂ ਮੱਧਮ, ਹਲਕੀਆਂ ਜਾਂ ਤੀਬਰ ਹੋ ਸਕਦੀਆਂ ਹਨ, ਜੋ ਮਿੰਟਾਂ ਜਾਂ ਘੰਟਿਆਂ ਤੱਕ ਰਹਿੰਦੀਆਂ ਹਨ। ਮਾਈਗ੍ਰੇਨ ਸਿਰ ਦਰਦ ਦਾ ਇੱਕ ਵਧੇਰੇ ਤੀਬਰ ਰੂਪ ਹੈ ਜੋ ਮਹੱਤਵਪੂਰਨ ਦਰਦ, ਰੋਸ਼ਨੀ ਅਤੇ ਆਵਾਜ਼ ਪ੍ਰਤੀ ਸੰਵੇਦਨਸ਼ੀਲਤਾ, ਅਤੇ ਜੀਅ ਮਤਲਾਉਣ ਦਾ ਕਾਰਨ ਬਣ ਸਕਦਾ ਹੈ। ਸਿਰ ਪੀੜਾਂ ਅਤੇ ਮਾਈਗ੍ਰੇਨ ਦੇ ਲੱਛਣਾਂ ਵਿੱਚ ਸ਼ਾਮਲ ਹਨ:
- ਸਿਰ ਵਿੱਚ ਧੜਕਣ ਜਾਂ ਧੜਕਣ ਦਾ ਦਰਦ
- ਰੋਸ਼ਨੀ ਅਤੇ ਆਵਾਜ਼ ਪ੍ਰਤੀ ਸੰਵੇਦਨਸ਼ੀਲਤਾ
- ਜੀਅ ਮਤਲਾਉਣਾ ਅਤੇ ਉਲਟੀ ਆਉਣਾ
- ਕੁਝ ਮਾਮਲਿਆਂ ਵਿੱਚ ਔਰਾ (ਦ੍ਰਿਸ਼ਟੀ ਸਬੰਧੀ ਗੜਬੜੀਆਂ)
ਸਾਡੇ ਦਰਦ ਪ੍ਰਬੰਧਨ ਦੇ ਮਾਹਰ ਸਿਰ ਦਰਦ ਅਤੇ ਮਾਈਗ੍ਰੇਨ ਦੇ ਇਲਾਜ ਵਿੱਚ ਮਾਹਰ ਹਨ। ਇਲਾਜ ਦੇ ਵਿਕਲਪਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਦਰਦ ਤੋਂ ਰਾਹਤ ਦੁਆਉਣ ਅਤੇ ਜਲੂਣ ਨੂੰ ਘੱਟ ਕਰਨ ਲਈ ਦਵਾਈਆਂ
- ਜੀਵਨਸ਼ੈਲੀ ਵਿੱਚ ਸੋਧਾਂ, ਜਿਵੇਂ ਕਿ ਤਣਾਅ ਨੂੰ ਘੱਟ ਕਰਨਾ ਅਤੇ ਕਸਰਤ
- ਚਿਰਕਾਲੀਨ ਮਾਈਗ੍ਰੇਨ ਵਾਸਤੇ ਬੋਟੌਕਸ ਦੇ ਟੀਕੇ
- ਤੀਬਰ ਮਾਮਲਿਆਂ ਵਿੱਚ ਓਕਸੀਪੀਟਲ ਨਸਾਂ ਨੂੰ ਉਤੇਜਿਤ ਕਰਨਾ
ਸਾਡੇ ਮਾਹਰ ਮਰੀਜ਼ਾਂ ਦੀਆਂ ਵਿਅਕਤੀਗਤ ਲੋੜਾਂ ਅਤੇ ਡਾਕਟਰੀ ਇਤਿਹਾਸ ਦੇ ਆਧਾਰ ‘ਤੇ ਇੱਕ ਇਲਾਜ ਯੋਜਨਾ ਦਾ ਵਿਕਾਸ ਕਰਨ ਲਈ ਉਹਨਾਂ ਦੇ ਨਾਲ ਨੇੜੇ ਹੋਕੇ ਕੰਮ ਕਰਦੇ ਹਨ। ਅਸੀਂ ਮਰੀਜ਼ਾਂ ਨੂੰ ਇਹਨਾਂ ਅਵਸਥਾਵਾਂ ਦੇ ਭਾਵਨਾਤਮਕ ਅਤੇ ਸਰੀਰਕ ਪ੍ਰਭਾਵ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸਲਾਹ-ਮਸ਼ਵਰੇ ਅਤੇ ਸਹਾਇਤਾ ਦੀ ਪੇਸ਼ਕਸ਼ ਵੀ ਕਰਦੇ ਹਾਂ।
ਜੋੜਾਂ ਦਾ ਦਰਦ
ਜੋੜਾਂ ਦਾ ਦਰਦ ਇੱਕ ਆਮ ਅਵਸਥਾ ਹੈ ਜੋ ਸਾਰੀਆਂ ਉਮਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਈ ਸਾਰੇ ਕਾਰਕ, ਜਿੰਨ੍ਹਾਂ ਵਿੱਚ ਸੱਟ, ਜਲੂਣ ਅਤੇ ਉਮਰ ਨਾਲ ਸਬੰਧਿਤ ਪਤਨ ਸ਼ਾਮਲ ਹਨ, ਇਸਦਾ ਕਾਰਨ ਬਣ ਸਕਦੇ ਹਨ। ਜੋੜਾਂ ਦੇ ਦਰਦ ਦੇ ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਪ੍ਰਭਾਵਿਤ ਖੇਤਰ ਵਿੱਚ ਦਰਦ, ਸੋਜਸ਼, ਅਤੇ ਕੂਲ਼ਾਪਣ
- ਅਕੜਾਅ ਜਾਂ ਗਤੀ ਦੀ ਸੀਮਤ ਰੇਂਜ਼
- ਜੋੜਾਂ ਵਿੱਚ ਨਿੱਘ ਅਤੇ ਲਾਲੀ
- ਥਕਾਵਟ ਅਤੇ ਮਾਸਪੇਸ਼ੀ ਦੀ ਕਮਜ਼ੋਰੀ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵਿਖੇ, ਸਾਡੇ ਮਾਹਰ ਹਰੇਕ ਮਰੀਜ਼ ਦੀਆਂ ਵਿਅਕਤੀਗਤ ਲੋੜਾਂ ਦੇ ਆਧਾਰ ‘ਤੇ ਵਿਅਕਤੀਗਤ ਬਣਾਈਆਂ ਇਲਾਜ ਯੋਜਨਾਵਾਂ ਦੀ ਪੇਸ਼ਕਸ਼ ਕਰਦੇ ਹਨ ਤਾਂ ਜੋ ਉਹਨਾਂ ਨੂੰ ਦਰਦ-ਮੁਕਤ ਜੀਵਨ ਜਿਉਣ ਵਿੱਚ ਮਦਦ ਕੀਤੀ ਜਾ ਸਕੇ। ਇਲਾਜ ਦੇ ਵਿਕਲਪਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਜਲੂਣ ਨੂੰ ਘੱਟ ਕਰਨ ਅਤੇ ਦਰਦ ਤੋਂ ਰਾਹਤ ਦੁਆਉਣ ਲਈ ਦਵਾਈਆਂ
- ਜੋੜਾਂ ਦੇ ਪ੍ਰਕਾਰਜ ਅਤੇ ਚੱਲਣ-ਫਿਰਨ ਯੋਗਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਜੀਵਨਸ਼ੈਲੀ ਵਿੱਚ ਸੋਧਾਂ, ਜਿਵੇਂ ਕਿ ਕਸਰਤ ਅਤੇ ਭਾਰ ਦਾ ਪ੍ਰਬੰਧਨ
- ਟੀਕੇ ਦੀ ਚਿਕਿਤਸਾ, ਜਿਵੇਂ ਕਿ ਕੋਰਟੀਕੋਸਟੀਰੋਇਡ ਦੇ ਟੀਕੇ ਜਾਂ ਹਾਈਲੂਰੋਨਿਕ ਐਸਿਡ ਦੇ ਟੀਕੇ
- ਤੀਬਰ ਮਾਮਲਿਆਂ ਵਾਸਤੇ ਸਰਜਰੀ, ਜਿਵੇਂ ਕਿ ਜੋੜਾਂ ਦੀ ਬਦਲੀ ਦੀ ਸਰਜਰੀ
ਅਸੀਂ ਸਾਡੇ ਮਰੀਜ਼ਾਂ ਨੂੰ ਉਹਨਾਂ ਦੇ ਜੋੜਾਂ ਦੇ ਦਰਦ ਦਾ ਅਸਰਦਾਰ ਤਰੀਕੇ ਨਾਲ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਅਤੇ ਉਹਨਾਂ ਦੇ ਜੀਵਨ ਦੀ ਸਮੁੱਚੀ ਗੁਣਵਤਾ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਦੇ ਹਾਂ।
ਗਰਦਨ ਦਰਦ
ਗਰਦਨ ਦਾ ਦਰਦ ਕਈ ਕਾਰਕਾਂ ਕਰਕੇ ਹੋ ਸਕਦਾ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹੈ ਸੱਟ, ਮਾੜੀ ਮੁਦਰਾ ਅਤੇ ਉਮਰ ਨਾਲ ਸਬੰਧਿਤ ਪਤਨ। ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਗਰਦਨ ਵਿੱਚ ਦਰਦ ਅਤੇ ਅਕੜਾਅ
- ਗਤੀ ਦੀ ਸੀਮਤ ਸੀਮਾ
- ਬਾਂਹਵਾਂ ਅਤੇ ਹੱਥਾਂ ਵਿੱਚ ਸੁੰਨਤਾ ਜਾਂ ਕੀੜੀਆਂ ਲੜਨ ਦਾ ਅਹਿਸਾਸ
- ਸਿਰ ਦਰਦ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵਿਖੇ, ਸਾਡੇ ਦਰਦ ਹੱਲ ਦੇ ਮਾਹਰ ਗਰਦਨ ਦੇ ਦਰਦ ਵਾਸਤੇ ਇਲਾਜਾਂ ਦੀ ਇੱਕ ਲੜੀ ਦੀ ਪੇਸ਼ਕਸ਼ ਕਰਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਦਰਦ ਅਤੇ ਜਲੂਣ ਤੋਂ ਰਾਹਤ ਦੁਆਉਣ ਲਈ ਦਵਾਈਆਂ
- ਗਰਦਨ ਦੀ ਸ਼ਕਤੀ ਅਤੇ ਲਚਕਦਾਰਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਘੱਟੋ ਘੱਟ ਧਾੜਵੀ ਪ੍ਰਕਿਰਿਆਵਾਂ, ਜਿਵੇਂ ਕਿ ਟੀਕੇ ਅਤੇ ਨਸਾਂ ਦੇ ਬਲਾਕ
- ਤੀਬਰ ਮਾਮਲਿਆਂ ਵਾਸਤੇ ਸਰਜਰੀ
ਸਾਡੇ ਮਾਹਰ ਪਹਿਲਾਂ ਤੁਹਾਡੀ ਗਰਦਨ ਦੇ ਦਰਦ ਦੇ ਗੁੱਝੇ ਕਾਰਨ ਦਾ ਨਿਰਣਾ ਕਰਨ ਲਈ ਇੱਕ ਵਿਸਤਰਿਤ ਮੁਲਾਂਕਣ ਕਰਨਗੇ। ਅਵਸਥਾ ਦੀ ਤੀਬਰਤਾ ‘ਤੇ ਨਿਰਭਰ ਕਰਨ ਅਨੁਸਾਰ, ਸਾਡੀ ਟੀਮ ਗੈਰ-ਧਾੜਵੀ ਇਲਾਜਾਂ ਦੀ ਸਿਫਾਰਸ਼ ਕਰ ਸਕਦੀ ਹੈ, ਜਿਵੇਂ ਕਿ ਸਰੀਰਕ ਚਿਕਿਤਸਾ, ਕਾਇਰੋਪ੍ਰੈਕਟਿਕ ਸੰਭਾਲ, ਅਤੇ ਐਕੂਪੰਕਚਰ ਜਾਂ ਘੱਟੋ ਘੱਟ ਧਾੜਵੀ ਪ੍ਰਕਿਰਿਆਵਾਂ, ਜਿਵੇਂ ਕਿ ਨਸਾਂ ਦੇ ਬਲਾਕ ਜਾਂ ਸਟੀਰੌਇਡ ਟੀਕੇ। ਗਰਦਨ ਦੇ ਤੀਬਰ ਦਰਦ ਦੇ ਮਾਮਲਿਆਂ ਵਿੱਚ ਜਾਂ ਉਸ ਸਮੇਂ ਸਰਜਰੀ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ ਜਦ ਗੈਰ-ਧਾੜਵੀ ਇਲਾਜ ਬੇਅਸਰ ਹੁੰਦੇ ਹਨ।
ਨਿਊਰੋਪੈਥੀ
ਨਿਊਰੋਪੈਥੀ ਇੱਕ ਅਜਿਹੀ ਅਵਸਥਾ ਹੈ ਜੋ ਸਰੀਰ ਵਿਚਲੀਆਂ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਸੁੰਨਤਾ, ਕੀੜੀਆਂ ਲੜਨ ਅਤੇ ਦਰਦ ਦਾ ਕਾਰਨ ਬਣ ਸਕਦੀ ਹੈ। ਹੋਰ ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਸੰਵੇਦਨਾ ਦੀ ਕਮੀ
- ਮਾਸਪੇਸ਼ੀ ਦੀ ਕਮਜ਼ੋਰੀ
- ਤਾਲਮੇਲ ਅਤੇ ਸੰਤੁਲਨ ਬਣਾਉਣ ਵਿੱਚ ਮੁਸ਼ਕਿਲ
- ਪਾਚਨ ਸੰਬੰਧੀ ਸਮੱਸਿਆਵਾਂ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵਿਖੇ, ਸਾਡੇ ਦਰਦ ਪ੍ਰਬੰਧਨ ਦੇ ਮਾਹਰ ਨਿਊਰੋਪੈਥੀ ਦੇ ਇਲਾਜ ਵਿੱਚ ਮੁਹਾਰਤ ਰੱਖਦੇ ਹਨ, ਜਿੰਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਦਰਦ ਤੋਂ ਰਾਹਤ ਦੁਆਉਣ ਅਤੇ ਜਲੂਣ ਨੂੰ ਘੱਟ ਕਰਨ ਲਈ ਦਵਾਈਆਂ
- ਦਰਦ ਦਾ ਕਾਰਨ ਬਣਨ ਵਾਲੀਆਂ ਵਿਸ਼ੇਸ਼ ਨਸਾਂ ਨੂੰ ਨਿਸ਼ਾਨਾ ਬਣਾਉਣ ਲਈ ਨਸਾਂ ਦੇ ਬਲਾਕ ਜਾਂ ਨਸਾਂ ਨੂੰ ਉਤੇਜਿਤ ਕਰਨਾ
- ਤਾਕਤ ਅਤੇ ਲਚਕਦਾਰਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਜੀਵਨਸ਼ੈਲੀ ਵਿੱਚ ਸੋਧਾਂ, ਜਿਵੇਂ ਕਿ ਡਾਇਬੈਟਿਕ ਨਿਊਰੋਪੈਥੀ ਦੇ ਮਾਮਲਿਆਂ ਵਿੱਚ ਖੂਨ ਵਿਚਲੀ ਸ਼ੂਗਰ ਦੇ ਪੱਧਰਾਂ ਦਾ ਪ੍ਰਬੰਧਨ ਕਰਨਾ
- ਗੁੱਝੀਆਂ ਅਵਸਥਾਵਾਂ ਦਾ ਇਲਾਜ ਜੋ ਨਿਊਰੋਪੈਥੀ ਵਿੱਚ ਯੋਗਦਾਨ ਪਾ ਰਹੀਆਂ ਹੋ ਸਕਦੀਆਂ ਹਨ, ਜਿਵੇਂ ਕਿ ਵਿਟਾਮਨਾਂ ਦੀਆਂ ਕਮੀਆਂ ਜਾਂ ਸਵੈ-ਪ੍ਰਤੀਰੋਧੀ ਵਿਕਾਰ
ਡਾਕਟਰੀ ਇਲਾਜਾਂ ਅਤੇ ਜੀਵਨਸ਼ੈਲੀ ਵਿੱਚ ਸੋਧਾਂ ਦੇ ਸੁਮੇਲ ਦੇ ਨਾਲ, ਅਸੀਂ ਮਰੀਜ਼ਾਂ ਨੂੰ ਉਹਨਾਂ ਦੇ ਲੱਛਣਾਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਅਤੇ ਉਹਨਾਂ ਦੇ ਜੀਵਨ ਦੀ ਸਮੁੱਚੀ ਗੁਣਵਤਾ ਵਿੱਚ ਸੁਧਾਰ ਕਰਨ ਦਾ ਟੀਚਾ ਰੱਖਦੇ ਹਾਂ।
ਪੇਡੂ ਦਾ ਦਰਦ
ਪੇਡੂ ਦਾ ਦਰਦ ਇੱਕ ਆਮ ਅਵਸਥਾ ਹੈ ਜੋ ਮਰਦਾਂ ਅਤੇ ਔਰਤਾਂ ਦੋਨਾਂ ਨੂੰ ਹੀ ਪ੍ਰਭਾਵਿਤ ਕਰਦੀ ਹੈ ਅਤੇ ਇਹ ਕਈ ਸਾਰੇ ਕਾਰਕਾਂ ਕਰਕੇ ਹੋ ਸਕਦੀ ਹੈ, ਜਿੰਨ੍ਹਾਂ ਵਿੱਚ ਸੱਟ, ਜਲੂਣ ਅਤੇ ਲਾਗ ਸ਼ਾਮਲ ਹਨ। ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਪੇਟ ਦੇ ਨਿਚਲੇ ਭਾਗ ਜਾਂ ਪੇਡੂ ਖੇਤਰ ਵਿੱਚ ਦਰਦ ਜਾਂ ਬੇਆਰਾਮੀ
- ਸੰਭੋਗ ਦੌਰਾਨ ਜਾਂ ਟੱਟੀ ਆਉਣ ਦੌਰਾਨ ਦਰਦ
- ਪਿਸ਼ਾਬ ਕਰਨ ਵਿੱਚ ਦਰਦ ਜਾਂ ਬਲੈਡਰ ਖਾਲੀ ਕਰਨ ਵਿੱਚ ਮੁਸ਼ਕਿਲ
- ਚਿਰਕਾਲੀਨ ਕਬਜ਼ ਜਾਂ ਦਸਤ
- ਅਫਾਰਾ ਅਤੇ ਗੈਸ
ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਵਿਖੇ, ਸਾਡੇ ਦਰਦ ਪ੍ਰਬੰਧਨ ਦੇ ਮਾਹਰ ਲੋਕ ਪੇਡੂ ਦੇ ਦਰਦ ਵਾਸਤੇ ਹੱਲਾਂ ਦੀ ਇੱਕ ਲੜੀ ਦੀ ਪੇਸ਼ਕਸ਼ ਕਰਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਦਰਦ ਅਤੇ ਜਲੂਣ ਤੋਂ ਰਾਹਤ ਦੁਆਉਣ ਲਈ ਦਵਾਈਆਂ
- ਮਾਸਪੇਸ਼ੀ ਦੀ ਸ਼ਕਤੀ ਅਤੇ ਲਚਕਦਾਰਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਨਸਾਂ ਦੇ ਬਲਾਕ ਜਾਂ ਦਰਦ ਨੂੰ ਤੂਲ ਦੇਣ ਵਾਲੇ ਵਿਸ਼ੇਸ਼ ਕਾਰਕਾਂ ਨੂੰ ਨਿਸ਼ਾਨਾ ਬਣਾਉਣ ਲਈ ਟੀਕੇ
ਅਸੀਂ ਸਮਝਦੇ ਹਾਂ ਕਿ ਪੇਡੂ ਦਾ ਦਰਦ ਇੱਕ ਸੰਵੇਦਨਸ਼ੀਲ ਅਤੇ ਗੁੰਝਲਦਾਰ ਮੁੱਦਾ ਹੋ ਸਕਦਾ ਹੈ, ਇਸ ਲਈ ਮਾਹਰਾਂ ਦੀ ਸਾਡੀ ਟੀਮ ਹਰੇਕ ਮਰੀਜ਼ ਨਾਲ ਨੇੜਿਓਂ ਕੰਮ ਕਰਦੀ ਹੈ ਤਾਂ ਜੋ ਉਹਨਾਂ ਦੀਆਂ ਵਿਲੱਖਣ ਲੋੜਾਂ ਅਤੇ ਸ਼ੰਕਿਆਂ ਦੇ ਆਧਾਰ ‘ਤੇ ਵਿਅਕਤੀਗਤ ਬਣਾਈਆਂ ਇਲਾਜ ਯੋਜਨਾਵਾਂ ਦਾ ਵਿਕਾਸ ਕੀਤਾ ਜਾ ਸਕੇ।
ਓਪਰੇਸ਼ਨ ਤੋਂ ਬਾਅਦ ਦਰਦ
ਆਪਰੇਸ਼ਨ ਤੋਂ ਬਾਅਦ ਦਾ ਦਰਦ ਇੱਕ ਆਮ ਅਵਸਥਾ ਹੈ ਜੋ ਸਰਜਰੀ ਦੇ ਬਾਅਦ ਵਾਪਰਦੀ ਹੈ। ਇਹ ਸਰਜਰੀ ਦੀ ਪ੍ਰਕਿਰਿਆ ਦੌਰਾਨ ਟਿਸ਼ੂ ਨੂੰ ਹੋਏ ਨੁਕਸਾਨ ਕਰਕੇ ਹੁੰਦਾ ਹੈ, ਅਤੇ ਦਰਦ ਦੀ ਹੱਦ ਸਰਜਰੀ ਦੀ ਕਿਸਮ ਅਤੇ ਗੁੰਝਲਦਾਰਤਾ ‘ਤੇ ਨਿਰਭਰ ਕਰਦੀ ਹੈ। ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਸਰਜਰੀ ਵਾਲੇ ਖੇਤਰ ਵਿੱਚ ਦਰਦ ਅਤੇ ਬੇਆਰਾਮੀ
- ਸੋਜਸ਼ ਅਤੇ ਜਲੂਣ
- ਗਤੀਸ਼ੀਲਤਾ ਅਤੇ ਅਕੜਾਅ ਨੂੰ ਸੀਮਤ ਕਰਨਾ
- ਜੀਅ ਮਤਲਾਉਣਾ ਅਤੇ ਉਲਟੀ ਆਉਣਾ (ਬੇਹੋਸ਼ੀ ਜਾਂ ਦਰਦ ਦੀਆਂ ਦਵਾਈਆਂ ਕਰਕੇ)
ਸਾਡੇ ਦਰਦ ਪ੍ਰਬੰਧਨ ਦੇ ਮਾਹਰ ਆਪਰੇਸ਼ਨ ਤੋਂ ਬਾਅਦ ਦੇ ਦਰਦ ਵਾਸਤੇ ਬਹੁਤ ਸਾਰੇ ਇਲਾਜਾਂ ਦੀ ਪੇਸ਼ਕਸ਼ ਕਰਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਦਰਦ ਅਤੇ ਜਲੂਣ ਤੋਂ ਰਾਹਤ ਦੁਆਉਣ ਲਈ ਦਵਾਈਆਂ
- ਤਾਕਤ ਅਤੇ ਚੱਲਣ-ਫਿਰਨ ਯੋਗਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਨਸਾਂ ਦੇ ਬਲਾਕ ਅਤੇ ਦਰਦ ਨੂੰ ਘੱਟ ਕਰਨ ਲਈ ਟੀਕੇ
- ਟਰਾਂਸਕਿਊਟੇਨੀਅਸ ਇਲੈਕਟ੍ਰੀਕਲ ਨਰਵ ਸਟਿਮੂਲੇਸ਼ਨ (TENS) ਚਿਕਿਤਸਾ
- ਜਲੂਣ ਨੂੰ ਘੱਟ ਕਰਨ ਅਤੇ ਠੀਕ ਹੋਣ ਨੂੰ ਉਤਸ਼ਾਹਤ ਕਰਨ ਲਈ ਕਰਾਇਓਥੈਰੇਪੀ ਅਤੇ ਹੀਟ ਥੈਰੇਪੀ
ਸਾਇਟਿਕਾ
ਸਾਇਟਿਕਾ ਇੱਕ ਆਮ ਅਵਸਥਾ ਹੈ ਜੋ ਉਸ ਸਮੇਂ ਵਾਪਰਦੀ ਹੈ ਜਦੋਂ ਸਾਇਟਿਕ ਨਸ, ਜੋ ਪਿੱਠ ਦੇ ਨਿਚਲੇ ਹਿੱਸੇ ਤੋਂ ਲੈਕੇ ਚੂਲ਼ਿਆਂ ਅਤੇ ਲੱਤਾਂ ਰਾਹੀਂ ਥੱਲੇ ਵੱਲ ਜਾਂਦੀ ਹੈ, ਨੂੰ ਨਪੀੜਿਆ ਜਾਂ ਜਲੂਣ-ਗ੍ਰਸਤ ਕਰ ਦਿੱਤਾ ਜਾਂਦਾ ਹੈ। ਲੱਛਣਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਪਿੱਠ ਦੇ ਨਿਚਲੇ ਹਿੱਸੇ, ਚਿੱਤੜਾਂ, ਅਤੇ ਲੱਤਾਂ ਵਿੱਚ ਦਰਦ
- ਲੱਤਾਂ ਜਾਂ ਪੈਰਾਂ ਵਿੱਚ ਸੁੰਨਤਾ ਜਾਂ ਕੀੜੀਆਂ ਲੜਨ ਦਾ ਅਹਿਸਾਸ
- ਲੱਤਾਂ ਵਿੱਚ ਕਮਜ਼ੋਰੀ
ਅਸੀਂ ਸਾਇਟਿਕਾ ਵਾਸਤੇ ਬਹੁਤ ਸਾਰੇ ਇਲਾਜਾਂ ਦੀ ਪੇਸ਼ਕਸ਼ ਕਰਦੇ ਹਾਂ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਦਰਦ ਤੋਂ ਰਾਹਤ ਦੁਆਉਣ ਅਤੇ ਜਲੂਣ ਨੂੰ ਘੱਟ ਕਰਨ ਲਈ ਦਵਾਈਆਂ
- ਤਾਕਤ ਅਤੇ ਲਚਕਦਾਰਤਾ ਵਿੱਚ ਸੁਧਾਰ ਕਰਨ ਲਈ ਸਰੀਰਕ ਚਿਕਿਤਸਾ
- ਘੱਟੋ ਘੱਟ ਧਾੜਵੀ ਪ੍ਰਕਿਰਿਆਵਾਂ, ਜਿਵੇਂ ਕਿ ਟੀਕੇ ਅਤੇ ਨਸਾਂ ਦੇ ਬਲਾਕ
ਬਿਮਾਰੀ ਦੀ ਤੀਬਰਤਾ ਅਤੇ ਮਰੀਜ਼ ਦੀਆਂ ਵਿਅਕਤੀਗਤ ਲੋੜਾਂ ‘ਤੇ ਨਿਰਭਰ ਕਰਨ ਅਨੁਸਾਰ ਇਲਾਜ ਦੇ ਵਿਕਲਪ ਵੱਖੋ-ਵੱਖਰੇ ਹੋਣਗੇ।
ਤੁਹਾਡੇ ਦਰਦ ਦੇ ਪ੍ਰਬੰਧਨ ਦੇ ਇਲਾਜ ਵਾਸਤੇ ਬਕਿੰਘਮਸ਼ਾਇਰ ਨਿੱਜੀ ਸਿਹਤ-ਸੰਭਾਲ ਦੀ ਚੋਣ ਕਿਉਂ ਕਰੀਏ?
ਸਾਡਾ ਵਿਸ਼ੇਸ਼ਤਾ ਪ੍ਰਾਪਤ ਦਰਦ ਪ੍ਰਬੰਧਨ ਕਲੀਨਿਕ ਸੰਭਾਲ ਵਾਸਤੇ ਇੱਕ ਮਰੀਜ਼-ਕੇਂਦਰਿਤ ਪਹੁੰਚ ਅਪਣਾਉਂਦਾ ਹੈ। ਅਸੀਂ ਸਮਝਦੇ ਹਾਂ ਕਿ ਹਰ ਮਰੀਜ਼ ਵਿਲੱਖਣ ਹੁੰਦਾ ਹੈ ਅਤੇ ਇਹ ਕਿ ਚਿਰਕਾਲੀਨ ਦਰਦ ਵਾਸਤੇ ਵਿਅਕਤੀਗਤ ਕੀਤੇ ਇਲਾਜ ਦੀ ਲੋੜ ਹੁੰਦੀ ਹੈ। ਸਾਡੇ ਮਰੀਜ਼ਾਂ ਨੂੰ ਨਿਮਨਲਿਖਤ ਤੋਂ ਫਾਇਦਾ ਹੁੰਦਾ ਹੈ:
- ਉੱਚ-ਗੁਣਵੱਤਾ ਦਾ ਇਲਾਜ
- ਬੇਮਿਸਾਲ ਸੁਰੱਖਿਆ ਮਿਆਰ
- ਮੋਹਰੀ ਸਲਾਹਕਾਰ ਦਰਦ ਪ੍ਰਬੰਧਨ ਮਾਹਰ
- ਤੁਹਾਡੀ ਪਸੰਦ ਦੇ ਸਮੇਂ ‘ਤੇ ਇਲਾਜ ਤੱਕ ਤੇਜ਼ ਪਹੁੰਚ
- ਤੁਹਾਡੇ ਸਾਰੇ ਰਸਤੇ ਦੌਰਾਨ ਤੁਹਾਡੇ ਚੁਣੇ ਹੋਏ ਸਲਾਹਕਾਰ ਨਾਲ ਸਿੱਧਾ ਸੰਪਰਕ
- ਵਿਸ਼ੇਸ਼ਤਾ ਪ੍ਰਾਪਤ ਦਰਦ ਪ੍ਰਬੰਧਨ ਇਲਾਜ ਦੀ ਸਮੁੱਚੀ ਲੜੀ ਤੱਕ ਪਹੁੰਚ
ਸਾਡੇ ਬਕਿੰਘਮਸ਼ਾਇਰ ਸਲਾਹਕਾਰ ਦਰਦ ਮਾਹਰ
MBBS FRCA FFPMRCA
ਦਰਦ ਪ੍ਰਬੰਧਨ ਵਿੱਚ ਸਲਾਹਕਾਰ
ਨੀਲ ਇਵਾਂਸ ਦਰਦ ਪ੍ਰਬੰਧਨ ਵਿੱਚ ਇੱਕ ਸਲਾਹਕਾਰ ਹੈ ਜੋ ਰੀੜ੍ਹ ਦੀ ਹੱਡੀ ਦੀਆਂ ਸਥਿਤੀਆਂ ਵਿੱਚ ਮਾਹਰ ਹੈ। ਰਾਇਲ ਲੰਡਨ ਹਸਪਤਾਲ ਤੋਂ ਕੁਆਲੀਫਾਈ ਕਰਨ ਤੋਂ ਬਾਅਦ, ਉਸਨੇ ਆਕਸਫੋਰਡ ਅਤੇ ਲੰਡਨ ਦੇ ਸੇਂਟ ਬਾਰਥੋਲੋਮਿਊ ਹਸਪਤਾਲ ਵਿੱਚ ਦਰਦ ਗ੍ਰੈਜੂਏਟ ਦੀ ਸਿਖਲਾਈ ਲੈਣ ਤੋਂ ਪਹਿਲਾਂ ਕੈਂਬਰਿਜ ਦੇ ਐਡਨਬਰੂਕਸ ਹਸਪਤਾਲ ਵਿੱਚ ਖੋਜ ਕੀਤੀ। ਉਸ ਨੂੰ 2003 ਵਿੱਚ ਅਮੇਰਸ਼ਮ, ਵਾਈਕੋਮਬੇ ਅਤੇ ਸਟੋਕ ਮੈਂਡੇਵਿਲੇ ਹਸਪਤਾਲਾਂ ਵਿੱਚ ਸਥਿਤ ਬਕਸ ਹਸਪਤਾਲ ਐਨਐਚਐਸ ਟਰੱਸਟ ਵਿੱਚ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।
ਇਵਾਨਜ਼ ਦੀਆਂ ਮਾਹਰ ਦਿਲਚਸਪੀਆਂ ਰੀੜ੍ਹ ਦੀ ਹੱਡੀ ਦੇ ਦਰਦ ਪ੍ਰਬੰਧਨ ਅਤੇ ਨਿਊਰੋਮੋਡਿਊਲੇਸ਼ਨ ਹਨ, ਅਤੇ ਉਹ ਰੀੜ੍ਹ ਦੀ ਹੱਡੀ ਅਤੇ ਚਿਹਰੇ ਦੇ ਦਰਦ ਲਈ ਬਹੁ-ਅਨੁਸ਼ਾਸਨੀ ਸੰਯੁਕਤ ਕਲੀਨਿਕ ਚਲਾਉਂਦੇ ਹਨ. ਲਗਾਤਾਰ ਦਰਦ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਡਾ. ਇਵਾਨਜ਼ ਦਾ ਨੈਤਿਕਤਾ ਸਹੀ ਤਸ਼ਖੀਸ ‘ਤੇ ਕੇਂਦ੍ਰਤ ਕਰਦੀ ਹੈ ਜਿਸ ਨਾਲ ਧਿਆਨ ਨਾਲ ਬਣਾਇਆ ਇਲਾਜ ਦਾ ਰਸਤਾ ਬਣਦਾ ਹੈ।
MBBS, BSC, FRCS FRCS (Tr and Orth)
ਸਲਾਹਕਾਰ ਸਪਾਈਨਲ ਸਰਜਨ
ਸਟੂਅਰਟ ਬਲਾਗ 2004 ਤੋਂ ਸਾਊਥ ਬਕਸ ਐਨਐਚਐਸ ਟਰੱਸਟ ਅਤੇ ਸਟੋਕ ਮੈਂਡੇਵਿਲੇ ਵਿਖੇ ਨੈਸ਼ਨਲ ਸਪਾਈਨਲ ਇੰਜਰੀਜ਼ ਸੈਂਟਰ ਲਈ ਇੱਕ ਮਾਹਰ ਰੀੜ੍ਹ ਦੀ ਹੱਡੀ ਸਲਾਹਕਾਰ ਰਿਹਾ ਹੈ। ਉਸ ਨੂੰ ਰੀੜ੍ਹ ਦੀ ਹੱਡੀ ਦੇ ਸਦਮੇ, ਪਤਨ, ਟਿਊਮਰ ਅਤੇ ਬੱਚਿਆਂ ਦੀ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਵਿੱਚ ਸਿਖਲਾਈ ਦਿੱਤੀ ਗਈ ਹੈ, ਜਿਸ ਵਿੱਚ ਸਕੋਲਿਓਸਿਸ ਅਤੇ ਓਸੀਪੁਟ ਤੋਂ ਕੋਕਸੀਕਸ ਤੱਕ ਪੂਰੀ ਰੀੜ੍ਹ ਦੀ ਹੱਡੀ ਦੀ ਵਿਗਾੜ ਸ਼ਾਮਲ ਹੈ। ਉਸ ਨੂੰ ਖੇਡਾਂ ਨਾਲ ਸਬੰਧਤ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਦਾ ਵਿਆਪਕ ਤਜਰਬਾ ਹੈ।
ਰਾਸ਼ਟਰੀ ਪੱਧਰ ‘ਤੇ ਸਟੂਅਰਟ ਬ੍ਰਿਟਿਸ਼ ਐਸੋਸੀਏਸ਼ਨ ਆਫ ਸਪਾਈਨ ਸਰਜਨਜ਼ ਦਾ ਪ੍ਰਧਾਨ ਰਿਹਾ ਹੈ ਅਤੇ ਛੇ ਸਾਲਾਂ ਲਈ ਐਨਐਚਐਸ ਇੰਗਲੈਂਡ ਲਈ ਗੁੰਝਲਦਾਰ ਰੀੜ੍ਹ ਦੀ ਹੱਡੀ ਦੇ ਕਲੀਨਿਕਲ ਰੈਫਰੈਂਸ ਗਰੁੱਪ ਵਿੱਚ ਬੈਠਾ ਹੈ। ਉਹ ਖੇਤਰੀ ਸਦਮਾ ਅਤੇ ਰੀੜ੍ਹ ਦੀ ਹੱਡੀ ਦੇ ਖੇਤਰੀ ਨੈਟਵਰਕ ਸਥਾਪਤ ਕਰਨ ਵਿੱਚ ਸ਼ਾਮਲ ਸੀ। ਉਸਨੇ ਕਈ ਰਾਸ਼ਟਰੀ ਰੀੜ੍ਹ ਦੀ ਹੱਡੀ ਦੀਆਂ ਮੀਟਿੰਗਾਂ ਦਾ ਆਯੋਜਨ ਕਰਨ ਵਿੱਚ ਮਦਦ ਕੀਤੀ ਹੈ, ਰੀੜ੍ਹ ਦੀ ਹੱਡੀ ਲਈ ਓਡੀਈਪੀ ਕਮੇਟੀ ਵਿੱਚ ਹੈ ਅਤੇ ਰਾਸ਼ਟਰੀ ਰੀੜ੍ਹ ਦੀ ਹੱਡੀ ਦੇ ਅਧਿਆਪਨ, ਸਿਖਲਾਈ ਅਤੇ ਮਿਆਰੀ ਸੈਟਿੰਗ ਵਿੱਚ ਬਹੁਤ ਜ਼ਿਆਦਾ ਸ਼ਾਮਲ ਹੈ।
ਵਿਸ਼ੇਸ਼ਤਾ ਪ੍ਰਾਪਤ ਦਰਦ ਦੇ ਹੱਲ ਜੋ ਅਕਸਰ ਪੁੱਛੇ ਜਾਂਦੇ ਸਵਾਲ ਹੁੰਦੇ ਹਨ
ਹੇਠਾਂ ਤੁਸੀਂ ਉਹਨਾਂ ਸਭ ਤੋਂ ਵੱਧ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਖੋਂਗੇ ਜੋ ਅਸੀਂ ਮਰੀਜ਼ਾਂ ਕੋਲੋਂ ਸੁਣਦੇ ਹਾਂ। ਪਰ, ਜੇ ਤੁਹਾਨੂੰ ਹੋਰ ਸਪੱਸ਼ਟੀਕਰਨ ਦੀ ਲੋੜ ਹੈ ਜਾਂ ਜੇ ਤੁਸੀਂ ਸਾਡੇ ਮਾਹਰਾਂ ਨਾਲ ਆਪਣੇ ਦਰਦ ਦੇ ਲੱਛਣਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਬਟਨ ‘ਤੇ ਟੈਪ ਕਰੋ, ਅਤੇ ਅਸੀਂ ਜਿੰਨੀ ਜਲਦੀ ਸੰਭਵ ਹੋਵੇ ਜਵਾਬ ਦੇਣ ਦਾ ਟੀਚਾ ਰੱਖਾਂਗੇ!
ਕੋਈ ਦਰਦ ਪ੍ਰਬੰਧਨ ਮਾਹਰ ਕੀ ਕਰਦਾ ਹੈ?
ਇੱਕ ਦਰਦ ਪ੍ਰਬੰਧਨ ਮਾਹਰ ਇੱਕ ਡਾਕਟਰੀ ਪੇਸ਼ੇਵਰ ਹੁੰਦਾ ਹੈ ਜੋ ਚਿਰਕਾਲੀਨ ਦਰਦ ਦੀ ਪਛਾਣ ਕਰਨ ਅਤੇ ਇਸਦਾ ਇਲਾਜ ਕਰਨ ਵਿੱਚ ਮੁਹਾਰਤ ਰੱਖਦਾ ਹੈ। ਬਕਿੰਘਮਸ਼ਾਇਰ ਵਿੱਚ ਸਾਡੇ ਦਰਦ ਪ੍ਰਬੰਧਨ ਕਲਿਨਿਕ ਵਿਖੇ, ਮਾਹਰਾਂ ਦੀ ਸਾਡੀ ਟੀਮ ਵਿੱਚ ਡਾਕਟਰ, ਨਰਸ ਪ੍ਰੈਕਟੀਸ਼ਨਰ, ਅਤੇ ਹੋਰ ਸਿਹਤ-ਸੰਭਾਲ ਪੇਸ਼ੇਵਰ ਸ਼ਾਮਲ ਹਨ ਜਿੰਨ੍ਹਾਂ ਨੂੰ ਦਰਦ ਦੀਆਂ ਬਿਮਾਰੀਆਂ ਦੀ ਇੱਕ ਵਿਸ਼ਾਲ ਲੜੀ ਦਾ ਮੁਲਾਂਕਣ ਕਰਨ, ਤਸ਼ਖੀਸ ਕਰਨ, ਅਤੇ ਇਲਾਜ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ। ਸਾਡੇ ਦਰਦ ਪ੍ਰਬੰਧਨ ਦੇ ਮਾਹਰ ਕਈ ਸਾਰੀਆਂ ਤਕਨੀਕਾਂ ਦੀ ਵਰਤੋਂ ਕਰਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹੈ ਦਵਾਈ ਦਾ ਪ੍ਰਬੰਧਨ, ਸਰੀਰਕ ਚਿਕਿਤਸਾ, ਟੀਕੇ ਅਤੇ ਹੋਰ ਦਖਲਅੰਦਾਜ਼ੀ ਵਾਲੇ ਇਲਾਜ, ਤਾਂ ਜੋ ਸਾਡੇ ਮਰੀਜ਼ਾਂ ਨੂੰ ਉਹਨਾਂ ਦੇ ਦਰਦ ਦਾ ਪ੍ਰਬੰਧਨ ਕਰਨ ਵਿੱਚ ਮਦਦ ਕੀਤੀ ਜਾ ਸਕੇ ਅਤੇ ਉਹਨਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ।
ਦਰਦ ਦੇ ਪ੍ਰਬੰਧਨ ਵਾਸਤੇ ਡਾਕਟਰ ਕਿਸ ਚੀਜ਼ ਦੀ ਤਜਵੀਜ਼ ਕਰਦੇ ਹਨ?
ਦਰਦ ਦੀ ਕਿਸਮ ਅਤੇ ਤੀਬਰਤਾ ‘ਤੇ ਨਿਰਭਰ ਕਰਨ ਅਨੁਸਾਰ, ਦਰਦ ਦੇ ਪ੍ਰਬੰਧਨ ਵਾਸਤੇ ਕਈ ਵਿਭਿੰਨ ਕਿਸਮਾਂ ਦੀਆਂ ਦਵਾਈਆਂ ਦੀ ਤਜਵੀਜ਼ ਕੀਤੀ ਜਾ ਸਕਦੀ ਹੈ। ਬਕਿੰਘਮਸ਼ਾਇਰ ਵਿੱਚ ਸਾਡਾ ਦਰਦ ਪ੍ਰਬੰਧਨ ਕਲੀਨਿਕ ਦਰਦ ਦੇ ਪ੍ਰਬੰਧਨ ਵਾਸਤੇ ਇੱਕ ਵਿਸਤਰਿਤ ਪਹੁੰਚ ਅਪਣਾਉਂਦਾ ਹੈ, ਜਿਸ ਵਿੱਚ ਦਵਾਈ ਦੇ ਪ੍ਰਬੰਧਨ, ਸਰੀਰਕ ਚਿਕਿਤਸਾ ਅਤੇ ਹੋਰ ਦਖਲ-ਅੰਦਾਜ਼ੀ ਵਾਲੇ ਇਲਾਜਾਂ ਦਾ ਸੁਮੇਲ ਸ਼ਾਮਲ ਹੋ ਸਕਦਾ ਹੈ।
ਕੀ ਚਿਰਕਾਲੀਨ ਦਰਦ ਨੂੰ ਅਪੰਗਤਾ ਮੰਨਿਆ ਜਾਂਦਾ ਹੈ?
ਚਿਰਕਾਲੀਨ ਦਰਦ ਕਮਜ਼ੋਰ ਹੋ ਸਕਦਾ ਹੈ ਅਤੇ ਕਿਸੇ ਵਿਅਕਤੀ ਦੇ ਜੀਵਨ ਦੀ ਗੁਣਵੱਤਾ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਚਿਰਕਾਲੀਨ ਦਰਦ ਨੂੰ ਆਪਣੇ ਆਪ ਵਿੱਚ ਅਤੇ ਆਪਣੇ ਆਪ ਵਿੱਚ ਕੋਈ ਅਪੰਗਤਾ ਨਹੀਂ ਮੰਨਿਆ ਜਾਂਦਾ, ਪਰ ਇਹ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਇੱਕ ਅਪੰਗਤਾ ਵਜੋਂ ਯੋਗਤਾ ਪੂਰੀ ਕਰ ਸਕਦਾ ਹੈ। ਉਦਾਹਰਨ ਲਈ, ਜੇ ਚਿਰਕਾਲੀਨ ਦਰਦ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨੌਕਰੀ ਦੇ ਜ਼ਰੂਰੀ ਪ੍ਰਕਾਰਜਾਂ ਜਾਂ ਰੋਜ਼ਾਨਾ ਜੀਵਨ ਦੀਆਂ ਕਿਰਿਆਵਾਂ ਕਰਨ ਤੋਂ ਰੋਕਦਾ ਹੈ, ਤਾਂ ਇਸਨੂੰ ਅਪੰਗਤਾ ਮੰਨਿਆ ਜਾ ਸਕਦਾ ਹੈ। ਬਕਿੰਘਮਸ਼ਾਇਰ ਵਿੱਚ ਸਾਡੇ ਦਰਦ ਪ੍ਰਬੰਧਨ ਕਲਿਨਿਕ ਵਿਖੇ, ਮਾਹਰਾਂ ਦੀ ਸਾਡੀ ਟੀਮ ਤੁਹਾਡੀ ਅਵਸਥਾ ਦਾ ਮੁਲਾਂਕਣ ਕਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਕਿਸੇ ਵੀ ਅਪੰਗਤਾ ਜਾਂ ਕਾਰਜ-ਸਥਾਨ ‘ਤੇ ਹੋਣ ਵਾਲੀਆਂ ਅਨੁਕੂਲਤਾਵਾਂ ਵਿੱਚ ਆਵਾਗੌਣ ਕਰਨ ਬਾਰੇ ਮਾਰਗ-ਦਰਸ਼ਨ ਪ੍ਰਦਾਨ ਕਰ ਸਕਦੀ ਹੈ ਜਿੰਨ੍ਹਾਂ ਦੀ ਲੋੜ ਪੈ ਸਕਦੀ ਹੈ।
ਇੱਕ ਪੁੱਛਗਿੱਛ ਕਰੋ
ਸਿੱਧਾ ਈਮੇਲ ਭੇਜਣ ਲਈ ਹੇਠਾਂ ਦਿੱਤੇ ਬਟਨ ‘ਤੇ ਕਲਿੱਕ ਕਰੋ, ਸਾਡੀ ਟੀਮ ਦਾ ਇੱਕ ਮੈਂਬਰ ਬਕਿੰਘਮਸ਼ਾਇਰ ਪ੍ਰਾਈਵੇਟ ਹੈਲਥਕੇਅਰ ਨਾਲ ਤੁਹਾਡੀ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸੰਪਰਕ ਕਰੇਗਾ।